ਇਸਰਾਈਲ ਤੇ ਲੈਬਨਾਨ 10 ਦਿਨ ਦੇ ਲਈ ਸੰਘਰਸ਼ ਵਿਰਾਮ 'ਤੇ ਸਹਿਮਤ
ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਐਲਾਨ ਕੀਤਾ ਹੈ ਕਿ ਵਾਸ਼ਿੰਗਟਨ ਡੀ.ਸੀ. 'ਚ ਹੋਈਆਂ ਗੱਲਬਾਤਾਂ ਤੋਂ ਬਾਅਦ ਇਸਰਾਈਲ ਤੇ ਲੈਬਨਾਨ 10 ਦਿਨ ਲਈ ਸੰਘਰਸ਼ ਵਿਰਾਮ 'ਤੇ ਸਹਿਮਤ ਹੋ ਗਏ ਹਨ। ਸੰਘਰਸ਼ ਵਿਰਾਮ ਦੀ ਸ਼ੁਰੂਆਤ ਗੁਰੂਵਾਰ ਨੂੰ EST ਸਮੇਂ ਅਨੁਸਾਰ ਸ਼ਾਮ 5:00 ਤੋਂ ਹੋਣ ਦਾ ਪ੍ਰੋਗਰਾਮ ਹੈ। ਟਰੰਪ ਨੇ ਕਿਹਾ ਕਿ ਇਹ ਸਮਝੌਤਾ ਲੈਬਨਾਨ ਦੇ ਰਾਸ਼ਟਰਪਤੀ ਜੋਸੇਫ ਅਊਨ ਤੇ ਇਸਰਾਈਲ ਦੇ ਪ੍ਰਧਾਨ ਮੰਤਰੀ ਬੇਂਜਾਮਿਨ ਨੇਤਨਯਾਹੂ ਨਾਲ ਸਿੱਧੀ ਗੱਲਬਾਤ ਤੋਂ ਬਾਅਦ ਹੋਇਆ ਹੈ।
ਵਾਸ਼ਿੰਟਗਨ 'ਚ ਇਸਰਾਈਲ ਤੇ ਲੈਬਨਾਨ ਵਿਚਕਾਰ ਹੋਈ ਮੀਟਿੰਗ ਪਿਛਲੇ 34 ਸਾਲਾਂ 'ਚ ਪਹਿਲੀ ਵਾਰ ਹੈ, ਜਿਸ 'ਚ ਅਮਰੀਕਾ ਦੇ ਵਿਦੇਸ਼ ਮੰਤਰੀ ਮਾਰਕੋ ਰੂਬੀਓ ਵੀ ਸ਼ਾਮਲ ਸਨ। ਟਰੰਪ ਨੇ ਉਪ-ਰਾਸ਼ਟਰਪਤੀ ਜੇ.ਡੀ. ਵੈਂਸ, ਰੂਬੀਓ ਤੇ ਅਮਰੀਕੀ ਫੌਜੀ ਆਗੂਆਂ ਨੂੰ ਲੰਮੇ ਸਮੇਂ ਤੱਕ ਸ਼ਾਂਤੀ ਲਈ ਮਿਲ ਕੇ ਕੰਮ ਕਰਨ ਦਾ ਹੁਕਮ ਵੀ ਦਿੱਤਾ ਹੈ।
ਦੂਜੇ ਪਾਸੇ, ਲੈਬਨਾਨ ਦੇ ਸਿਹਤ ਅਧਿਕਾਰੀਆਂ ਦੇ ਡੇਟਾ ਅਨੁਸਾਰ ਮਾਰਚ ਦੇ ਸ਼ੁਰੂ ਤੋਂ ਹੋ ਰਹੇ ਇਸ ਝੜਪ ਨੇ 2,000 ਤੋਂ ਵੱਧ ਲੋਕਾਂ ਦੀ ਜਾਨ ਲਈ ਹੈ ਤੇ ਕਰੀਬ 1.2 ਮਿਲੀਅਨ ਲੋਕਾਂ ਨੂੰ ਘਰ ਛੱਡਣ ਲਈ ਮਜ਼ਬੂਰ ਕੀਤਾ ਹੈ। ਹਾਲਾਂਕਿ ਕੁਝ ਇਸਰਾਈਲੀ ਅਧਿਕਾਰੀ ਮੰਤਰੀ ਪਰਿਸ਼ਦ ਵਿਚ ਚਰਚਾ ਤੋਂ ਪਹਿਲਾਂ ਐਲਾਨ ਕਰਨ 'ਤੇ ਖੁਸ਼ ਨਹੀਂ ਸਨ, ਪਰ ਨੇਤਨਯਾਹੂ ਨੇ ਟਰੰਪ ਦੇ ਦਬਾਅ ਤੇ ਸੰਘਰਸ਼ ਵਿਰਾਮ ਨੂੰ ਮਨਜ਼ੂਰੀ ਦਿੱਤੀ ਕਿਹਾ ਜਾ ਰਿਹਾ ਹੈ। ਇਸ ਸਮਝੌਤੇ ਨੂੰ ਇਲਾਕੇ ਦੀ ਸਥਿਰਤਾ ਵੱਲ ਪਹਿਲਾ ਕਦਮ ਬਣਨ ਦੀ ਉਮੀਦ ਹੈ।
https://www.gelora.co/2026/04/